Sparrow's House
ਇਕ ਵਾਰ ਦੀ ਗੱਲ ਹੈ। ਇੱਕ ਦਰੱਖਤ ਤੇ ਇੱਕ ਚਿੜੀ ਦਾ ਪਰਿਵਾਰ ਰਹਿੰਦਾ ਸੀ। 👪👪ਉਸ ਪਰਿਵਾਰ ਵਿੱਚ ਇੱਕ ਚਿੜੀ ਤੇ ਉਸ ਦੇ ਦੌ ਬੱਚੇ ਸਨ। ਉਹ ਇੱਕ ਹੱਸਦਾ ਖੇਡਦਾ ਪਰਿਵਾਰ ਸੀ। ਉਹ ਜਿਥੇ ਵੀ ਜਾਂਦੇ ਇਕੱਠੇ ਹੀ ਜਾਂਦੇ । ਉਸ ਪਰਿਵਾਰ ਵਿੱਚ ਬਹੁਤ ਖੁਸੀ ਸੀ ।ਪਰ ਚਿੜੀ ਨੂੰ ਇੱਕ ਗੱਲ ਦੀ ਚਿੰਨਤਾ ਹਮੇਸਾ ਲੱਗੀ ਰਹਿੰਦੀ ਸੀ। ਉਹ ਗੱਲ ਇਹ ਸੀ ਕਿ ਉਸਦਾ ਆਲਣਾ (ਘਰ) ਬਹੁਤ ਪੁਰਾਣਾ ਹੋ ਚੁੱਕਾ ਸੀ ਤੇ ਕਿਸੇ ਵੀ ਸਮੇ ਟੁੱਟ ਕੇ ਦਰੱਖਤ ਤੋ ਨੀਚੇ ਗਿਰ ਸਕਦਾ ਸੀ ਤੇ ਕੋਈ ਵੀ ਜਾਨੀ ਨੁਕਸਾਨ ਹੋ ਸਕਦਾ ਸੀ । ਚਿੜੀ ਸਾਰਾ ਦਿਨ ਆਪਣੇ ਘਰ ਦੇ ਕੰਮਾ ਵਿਚ ਹੀ ਰੁਜੀ ਰਹਿੰਦੀ ਤੇ ਉਸ ਕੋਲ ਏਨਾ ਸਮਾ ਨਹੀ ਸੀ ਕਿ ਉਹ ਆਪਣਾ ਨਵਾ ਆਲਣਾ (ਘਰ) ਬਣਾ ਲਵੇ । ਫਿਰ ਇੱਕ ਦਿਨ ਚਿੜੀ ਨੇ ਸੋਚਿਆ ਕਿ ਕਿਓ ਨਾ ਮੈ ਆਪਣੇ ਗੁਆਢੀ ਕਾਂ ਨੂੰ ਕਹਾ ਕਿ ਉਹ ਮੇਰਾ ਆਲਣਾ ਬਣਾਉਣ 'ਚ' ਮੇਰੀ ਮਦਦ ਕਰੇ। ਇਹ ਸੋਚ ਕੇ ਚਿੜੀ ਅਗਲੇ ਦਿਨ ਕਾਂ ਕੋਲ ਚਲੀ ਗਈ ਤੇ ਜਾ ਕੇ ਕਾਂ ਨੂੰ ਕਹਿੰਦੀ ਵੇ ਮੇਰੇ ਵੀਰ ਕਾਂ ਤੂੰ ਮੇਰੀ ਆਲਣਾ ਬਣਾਉਣ 'ਚ' ਮੇਰੀ ਮਦਦ ਕਰੇਗਾ ? ਮੇਰਾ ਆਲਣਾ (ਘਰ) ਬਹੁਤ ਪੁਰਾਣਾ ਹੋ ਚੁੱਕਾ ਹੈ ਤੇ ਮੈਨੂੰ ਡਰ ਹੈ ਕਿ ਉਹ ਟੁੱਟ ਕੇ ਦਰੱਖਤ ਤੋ ਨੀਚੇ ਨਾ ਗਿਰ ਜਾਵੇ। ਕਾਂ ਨੇ ਵੀ ਬਿਨ੍ਹਾ ਸੌਚੇ ਸਮਝੇ ਚਿੜੀ ਨੂੰ ਹ...