ਆਪਣੀ ਛਾਵੇਂ
ਨਿੱਤ ਸੂਰਜ ਆ ਕੇ ਪੁੱਛਦਾ
ਅੱਜ ਦਾ ਦਿਨਕਿਸ ਅਰਥ ਲਾਉਣਾ ?
ਨਿੱਤ ਤਾਰਿਆਂ ਨੂੰ ਮੈਂ ਦਸਦਾ
ਅੱਜ ਦਾ ਦਿਨ
ਬੇਅਰਥ ਗੰਵਾਇਆ :
ਅਰਥ ਤੋਂ ਬੇਅਰਥ ਤੱਕ ਦਾ
ਪੈਂਡਾ ਨਿੱਤ ਹੰਢਾਵਾਂ
ਹਰ ਰਾਹ ਇਕ ਵਿਸ਼ਵਾਸ ਤੇ
ਹਰ ਵਿਸ਼ਵਾਸ ਇਕ ਧੋਖਾ।
ਆਪਣੀ ਛਾਵੇਂ ਕੋਈ ਬੈਠ ਨਾ ਸਕਦਾ ।
ਕੁਝ ਅਰਥ ਜੋ ਕਦੇ ਸ਼ਬਦ ਨਾ ਬਣਦੇ
ਕੁਝ ਸ਼ਬਦ ਨੇ ਜੋ ਅਰਥਾਂ ਤੋਂ ਖ਼ਾਲੀ
ਤੇਰੀ ਥਾਵੇਂ ਮੇਰੀ ਥਾਵੇਂ
ਤੇਰੇ ਰਾਹੀਂ ਮੇਰੇ ਰਾਹੀਂ
ਇਸ ਜੱਗ ਉਤੇ ਜੀਉਂਦੇ
ਤੂੰ ਮੈਂ ਬਿਨ ਜੀਉਦਿਆਂ
ਮਰ ਜਾਣਾ ।
ਆਪਣੀ ਛਾਵੇਂ ਕੋਈ ਬੈਠ ਨਾ ਸਕਦਾ ।
ਤੇਰੀ ਥਾਵੇਂ ਮੇਰੀ ਥਾਵੇਂ
ਤੇਰੇ ਰਾਹੀਂ ਮੇਰੇ ਰਾਹੀਂ
ਇਸ ਜੱਗ ਉਤੇ ਜੀਉਂਦੇ
ਤੂੰ ਮੈਂ ਬਿਨ ਜੀਉਦਿਆਂ
ਮਰ ਜਾਣਾ ।
ਆਪਣੀ ਛਾਵੇਂ ਕੋਈ ਬੈਠ ਨਾ ਸਕਦਾ ।
ਆਪਣੀ ਛਾਵੇਂ ਕੋਈ ਬੈਠ ਨਾ ਸਕਦਾ ।
Comments
Post a Comment