ਇਕ ਕਹਾਣੀ
ਮੇਰੇ ਮਨ ਵਿੱਚੋਂ ਇਕ ਕਹਾਣੀ ਲੰਘੀ ।
ਇਕ ਟਿੱਡਾ ਪਰਵਾਨੇ ਨੂੰ ਆਖਣ ਲਗਿਆ ਮੈਂ ਸ਼ਮਾਂ ਨਾਲ ਸ਼ਾਦੀ ਕਰਨੀ ਚਾਹੁੰਦਾ ਹਾਂ ।
ਪਰਵਾਨੇ ਨੇ ਦੱਸਿਆ ਕਮਲਾ ਨਾ ਬਣ ਸ਼ਮਾਂ ਨੂੰ ਉਹੀ ਗਲ ਲਾ ਸਕਦਾ ਹੈ, ਜਿਹੜਾ ਜਲ ਜਾਣ ਤੋਂ ਨਾ ਡਰੇ ।
ਟਿੱਡਾ ਬੋਲਿਆ ਮੈਂ ਸਮਾਂ ਨੂੰ ਪਰਵਾਨਿਆਂ ਨਾਲੋਂ ਵੀ ਵਧ ਮੁਹੱਬਤ ਕਰਦਾ ਹਾਂ ।
ਪਰਵਾਨਾ ਬੋਲਿਆ ਚਲੋ ਮੰਨ ਲੈਂਦੇ ਹਾਂ । ਤੇਰੀ ਸਫ਼ਾਰਸ਼ ਸ਼ਮ੍ਹਾਂ ਕੋਲ ਕਰ ਦਿਆਂਗਾ । ਜਾ ਕੇ ਦੇਖ ਕੇ ਆ ਕਿ ਮਹਿਲ ਅੰਦਰ ਸ਼ਮ੍ਹਾਂ ਜਗ ਪਈ ਹੈ।
ਟਿੱਡਾ ਜਾ ਕੇ ਦੇਖ ਆਇਆ ਤੇ ਆ ਕੇ ਬੋਲਿਆ, ਜਗ ਪਈ ਹੈ
ਪਰਵਾਨੇ ਨੇ ਕਿਹਾ ਜੇ,ਜਗ ਪਈ ਸੀ ਤੂੰ ਮੁੜ ਕਿਸ ਲਈ ਆਇਆ ਹੈਂ ?
ਮੈਂ ਉਸ ਨੂੰ ਕਹਿਣਾ ਚਾਹੁੰਦਾ ਸੀ ਤੂੰ ਹੱਥ ਸੇਕਣ ਲਈ ਅੱਗ ਮੰਗਦਾ ਏਂ, ਅੱਗ ਦਾ ਹੱਥ ਫੜਨ ਜੋਗਾ ਤੂੰ ਨਹੀਂ।
ਪਰ ਕੁਝ ਨਾ ਕਿਹਾ ।
Comments
Post a Comment