ਇਕ ਕਹਾਣੀ ਸ਼ਰਤ ਚੰਦ੍ਰ ਦੀ
ਇਕ ਦਿਨ ਹਮੇਸ਼ਾ ਵਾਂਗ ਸ਼ਰਤ ਰਾਤ ਨੂੰ ਮੁੜਿਆ ਤੇ ਘਰ ਦਾ ਭੀੜਿਆ ਬੂਹਾ ਖੋਲ੍ਹਣ ਲੱਗਿਆਂ ਤਾ ਕੀ ਦੇਖਦਾ ਹੈ ਕਿ ਬੂਹਾ ਅੰਦਰੋਂ ਬੰਦ ਹੈ। ਹੈਰਾਨੀ ਹੋਈ ਕਿ ਅੰਦਰ ਕੌਣ ਹੋ ਸਕਦਾ ਹੈ ? ਹੋਰ ਜ਼ੋਰ ਦੀ ਬੂਹੇ ਨੂੰ ਧੱਕਿਆ, ਪਰ ਬੂਹਾ ਸੱਚੀ ਮੁਚੀ ਬੰਦ ਸੀ। ਉੱਚੀ ਉੱਚੀ ਆਵਾਜ਼ਾਂ ਦਿੱਤੀਆਂ "ਅੰਦਰ ਕੋਣ ਏ ?''
ਚਿਰ ਪਿੱਛੋਂ ਬੂਹਾ ਖੁੱਲ੍ਹਿਆ। ਹੈਰਾਨ ਹੋਏ ਸ਼ਰਤ ਨੇ ਵੇਖਿਆ ਕਿ ਹਨੇਰੀ ਵਿਚ ਰੁੱਖ ਦੇ ਪੱਤੇ ਵਾਂਗ ਕੰਬਦੀ, ਹੇਠਲੀ ਮੰਜ਼ਲ ਤੇ ਰਹਿਣ ਵਾਲੇ ਯੋਗੇਸ਼ਰ ਮਿਸਤਰੀ ਦੀ ਲੜਕੀ ਸਾਹਮਣੇ ਖਲੋਤੀ ਹੈ। ਉਹਦੀਆਂ ਅੱਖਾਂ ਵਿੱਚ ਟਪ ਟਪ ਹੰਝੂ ਵਗਦੇ ਪਏ ਹਨ ਤੇ ਉਹ ਨੀਵੀਂ ਨਜ਼ਰ ਪਾਈ ਖਲੋਤੀ ਦੀ ਖਲੋਤੀ ਰਹੀ।ਜੁਗਾਂ ਵਰਗੇ ਪਲਾ ਪਿਛੇ ਸ਼ਰਤ ਨੇ ਪੁੱਛਿਆ ਕੀ ਗੱਲ ਏ ਸ਼ਾਂਤੀ ? ਤੂੰ ਏਥੇ ਕੀ ਕਰਨੀ ਪਈ ਏਂ ?
ਕਈ ਵਾਰ ਹੌਂਸਲਾ ਦੇਣ ਪਿੱਛੋਂ, ਸ਼ਰਤ ਨੇ ਸੁਣਿਆ ਕਿ ਉਹ ਆਖ ਰਹੀ ਸੀ "ਬਾਬਾ ਕੁਝ ਪੈਸੇ ਲੈ ਕੇ ਸਰਾਬੀ ਤੇ ਬਦਮਾਸ਼ ਬੁੱਢੇ ਘੋਸ਼ਾਲ ਨਾਲ ਮੇਰਾ ਵਿਆਹ ਕਰਨ ਲੱਗਾ ਏ। ਅੱਜ ਉਹ ਆਇਆ ਸੀ। ਬੜੀ ਸ਼ਰਾਬ ਪੀਤੀ ਹੋਈ, ਮੈਨੂੰ ਹੱਥ ਪਾਣ ਲੱਗਾ ਸੀ। ਏਸੇ ਲਈ ਡਰਦੀ ਉਹਦੇ ਤੋਂ ਬਚਣ ਲਈ ਏਥੇ ਆ ਕੇ ਲੁਕ ਗਈ ਤੇ ਇਹ ਕਹਿੰਦਿਆਂ ਸ਼ਾਂਤੀ ਸ਼ਰਤ ਦੇ ਪੈਰਾਂ ਉੱਤੇ ਡਿੱਗ ਕੇ ਰੋ ਪਈ । ਕਹਿਣ ਲਗੀ "ਮੈਨੂੰ ਬਚਾ ਲਵੋੰ..''
ਸਰਤ ਨੇ ਹੌਸਲਾ ਦਿੱਤਾ 'ਤੂੰ ਡਰ ਨਾ, ਰਾਤੀ ਏਥੇ ਸੌਂ ਜਾ। ਮੈਂ ਕਿਤੇ ਹੋਰ ਚਲਾ ਜਾਵਾਂਗਾ, ਸਵੇਰੇ ਕੁਝ ਸੋਚਾਗਾ।
ਸ਼ਰਤ ਜਾਣਦਾ ਸੀ ਕਿ ਯੋਗੇਸ੍ਵਰ ਮਿਸਤ੍ਰੀ ਦਾ ਘਰ ਆਵਾਰਾ ਲੋਕਾਂ ਦਾ ਅੰਡਾ ਹੈ। ਸਭ ਗਾਂਜਾ ਪੀਣ ਵਾਲੇ ਉਹਦੇ ਘਰ ਜੁੜ ਬਹਿੰਦੇ ਹਨ। ਘਰ ਔਰਤ ਕੋਈ ਨਹੀਂ, ਇਹ ਉਹਦੀ ਧੀ ਸ਼ਾਂਤੀ ਹੈ, ਜਿਹਨੂੰ ਗੱਲੇ ਗੋਲੇ ਉਹ ਨਿਰਮੋਹਿਆ ਹੋ ਕੇ ਮਾਰਦਾ ਹੈ।
ਸ਼ਰਤ ਨੂੰ ਸ਼ਾਂਤੀ ਨਾਲ ਹਮਦਰਦੀ ਆ ਗਈ ਸੀ । ਇਸ ਲਈ ਸਵੇਰੇ ਜਾਕੇ ਉਹਦੇ ਪਿਤਾ ਨੂੰ ਕਿਹਾ, 'ਸੁਣਿਆ ਹੈ, ਤੂੰ ਸ਼ਾਂਤੀ ਦਾ ਵਿਆਹ ਬੁੱਢੇ ਘੇਸ਼ਾਲ ਨਾਲ ਕਰਨਾ ਚਾਹੁੰਦਾ ਏ, ਪਰ ਉਹ ਤਾਂ ਬੁੱਢਾ ਏ, ਨਸ਼ੇਬਾਜ਼ ਵੀ ।"
ਉਹਨੇ ਹੌਲੀ ਜਹਾ ਜਵਾਬ ਦਿੱਤਾ 'ਮੈਂ ਗਰੀਬ ਆਦਮੀ ਉਹਦੇ ਤੌੰ ਚੰਗਾ ਬੰਦਾ ਕਿਵੇਂ ਲੱਭਾਗਾ, ਉਹ ਸਰਦਾ ਪੁਜਦਾ ਏ। ਕੁੜੀ ਨੂੰ ਰੱਜ ਕੇ ਖਾਣ ਨੂੰ ਤਾਂ ਮਿਲੇਗਾ । ਨਸ਼ਾ ਤਾਂ ਸਾਰੇ ਹੀ ਕਰਦੇ ਨੇ, ਮੈਂ ਵੀ ਤੁਸੀਂ ਵੀ , ਰਹੀ ਗੱਲ ਉਮਰ ਦੀ ਭਲਾ ਮਰਦ ਜਾਤ ਦੀ ਉਮਰ ਕੌਣ ਵੇਖਦਾ ਏ ।"
ਸ਼ਰਤ ਨੇ ਵੇਖਿਆ ਕਿ ਉਹਨੂੰ ਕੁਝ ਵੀ ਸਮਝਾਣਾ ਮੁਸ਼ਕਿਲ ਹੈ। ਆਖਿਆ ਜੇ ਤੂੰ ਉਹਦਾ ਕੋਈ ਹੁਦਾਰ ਦੇਣਾ ਏ ਤਾਂ ਦੱਸ, ਉਹ ਮੈਂ ਦੇ ਦਿਆਗਾ ।
ਅੱਗੋੰ ਸ਼ਾਂਤੀ ਦਾ ਪਿਤਾ ਕਹਿਣ ਲੱਗਾ ਉਹਦੇ ਨਾਲ ਕੀ ਹੋਵੇਗਾ। ਕੁੜੀ ਦਾ ਵਿਆਹ ਤਾਂ ਫੇਰ ਵੀ ਕਿਤੇ ਕਰਨਾ ਪਵੇਗਾ । ਬਾਬੂ ਸਾਹਬ ਤੁਹਾਡੇ ਦਿਲ ਵਿਚ ਏਨਾ ਤਰਸ ਏ ਤਾਂ ਏਸ ਗਰੀਬ ਬ੍ਰਾਹਮਣ ਕੁੜੀ ਨਾਲ ਤੁਸੀਂ ਵਿਆਹ ਕਰਕੇ ਮੇਰੀ ਜਾਤ ਦੀ ਤੇ ਕੁਲ ਦੀ ਰੱਖਿਆ ਕਿਉਂ ਨਹੀਂ ਕਰਦੇ ?"
ਸਰਤ ਚੁੱਪ ਰਹਿ ਗਿਆ। ਇਹ ਗੱਲ ਉਹਨੇ ਸੱਚੀ ਨਹੀਂ ਸੀ ਤੇ ਨਾ ਸੋਚਣਾ ਚਾਹੁੰਦਾ ਸੀ। ਪਰ ਕਈ ਦਿਨ ਲਾ ਕੇ ਜਦੋ ਸ਼ਰਤ ਨੇ ਉਹਦੇ ਲਈ ਯੋਗ ਵਰ ਲੱਭਣਾ ਚਾਹਿਆ, ਨਾ ਲੱਭ ਸਕਿਆ ਤਾਂ ਇਕ ਦਿਨ ਹਾਰ ਕੇ ਉਹਨੇ ਕਹਿ ਦਿੱਤਾ ਅੱਛਾ। ਮੈਂ ਤਿਆਰ ਹਾਂ।
ਇਹ ਵਿਆਹ ਕਿਹੜੀ ਰਸਮ ਰੀਤ ਨਾਲ ਹੋਇਆ ਸੀ, ਕੋਈ ਨਹੀਂ ਜਾਣਦਾ। ਦੋ ਸਾਲ ਬਾਅਦ ਸ਼ਾਂਤੀ ਨੇ ਸ਼ਰਤ ਦਾ ਇਕ ਪੁੱਤਰ ਜੰਮਿਆ ਸੀ। ਫੇਰ ਮਹਾਮਾਰੀ ਨਾਲ ਉਹਦੀ ਤੇ ਬੱਚੇ ਦੀ ਦੋਹਾਂ ਦੀ ਮੌਤ ਹੋ ਗਈ ਸੀ। ਸਾਂਤੀ ਦੀ ਮੌਤ ਪਿੱਛੌ ਸ਼ਰਤ ਨੇ ਸੋਚਿਆ ਸੀ ਹੁਣ ਉਹ ਕਦੇ ਵਿਆਹ ਨਹੀਂ ਕਰੇਗਾ ।
ਬੰਗਾਲ ਦਾ ਇਕ ਬੰਦਾ ਕ੍ਰਿਸ਼ਣ ਦਾਸ ਮੇਦਿਨੀ ਪੁਰ ਜਿਲੇ ਦਾ ਪੈਸਾ ਕਮਾਣ ਲਈ ਰੰਗੂਨ ਆ ਵਸਿਆ ਸੀ ਤੇ ਨਾਲ ਉਹਦੀ ਧੀ ਵੀ ਸੀ। ਜਿਸਦਾ ਨਾਂ ਮੋਖਦਾ ਸੀ। ਸੋਹਣੀ ਉੱਕਾ ਨਹੀਂ ਸੀ। ਇਕ ਦਿਨ ਗੱਲਾ ਵਿਚ ਕ੍ਰਿਸ਼ਣ ਦਾਸ ਨੇ ਕਿਹਾ, "ਕੁੜੀ ਸਿਆਣੀ ਹੋ ਗਈ ਏ ਮੈਂ ਇਕਲਾ ਇਹਨੂੰ ਲੈ ਕੇ ਕਿਥੇ ਘੁੰਮਦਾ ਰਹਵਾਂ, ਗਰੀਬ ਬ੍ਰਾਹਮਣ ਹਾ, ਜੇ ਤੂੰ ਇਹਦਾ ਹੱਥ ਫੜ ਲਏ ਤਾਂ ਤੇਰਾ ਮੇਰੇ ਉੱਤੇ ਉਪਕਾਰ ਹੋਵੇਗਾ।
ਸ਼ਰਤ ਇਸ ਗੱਲ ਲਈ ਤਿਆਰ ਨਹੀਂ ਸੀ। ਪਰ ਇਕ ਵਾਰ ਅਚਾਨਕ ਬੀਮਾਰ ਪੈ ਗਿਆ, ਤਾਂ ਬੁਖਾਰ ਲਹਿਣ ਵਿਚ ਨਾ ਆਵੇ। ਕਈ ਦਿਨਾਂ ਦੀ ਬੇ-ਸੁਰਤੀ ਪਿੱਛੋਂ ਸੁਰਤ ਆਈ ਤਾਂ ਵੇਖਿਆ-ਮੋਖਦਾ ਸਰਹਾਣੇ ਬੈਠੀ ਪੁੱਛ ਰਹੀ ਹੈ, "ਹੁਣ ਕੀ ਹਾਲ ਹੈ ?"
ਇਹ ਮੋਖਦਾ ਦੀ ਦਿਨ ਰਾਤ ਦੀ ਸੇਵਾ ਸੀ ਕਿ ਸ਼ਰਤ ਰਾਜੀ ਹੋਣ ਲੱਗਾ, ਪਰ ਉਹਦੇ ਮਨ ਵਿਚ ਵਿਆਹ ਦਾ ਮੋਹ ਨਹੀਂ ਸੀ ਉਠਦਾ। ਇਕ ਦਿਨ ਸ਼ਰਤ ਨੇ ਅਚਾਨਕ ਵੇਖਿਆ ਕਿ ਮੋਖਦਾ ਨੂੰ ਇੱਕਲੀ ਛੱਡ ਕੇ. ਉਹਦਾ ਬਾਪ ਕਿਤੇ ਚਲਾ ਗਿਆ ਹੈ। ਨਿਆਸਰੀ ਕੁੜੀ ਨੂੰ ਆਸਰਾ ਦੇਣਾ ਸੀ, ਸ਼ਰਤ ਨੇ ਦਿੱਤਾ। ਆਖਿਆ ਜਦੋਂ ਤੱਕ ਤੇਰਾ ਕੋਈ ਬੰਦੋਬਸਤ ਨਹੀਂ ਹੁੰਦਾ, ਤੂੰ ਇਥੇ ਰਹਿ। ਜੇ ਹੋਰ ਕੁਝ ਨਾ ਹੋਇਆ, ਮੈਂ ਆਪ ਜਾਕੇ ਤੈਨੂੰ ਕਲਕੱਤੇ ਛੱਡ ਆਵਾਂਗਾ।
ਪਰ ਮੋਖਦਾ ਦੇ ਬਾਪ ਨੂੰ ਲਭਦਿਆਂ ਦਿਨ ਗੁਜ਼ਰਦੇ ਗਏ, ਤੇ ਇਕ ਦਿਨ ਸ਼ਰਤ ਦੇ ਮੂੰਹ ਨਿਕਲਿਆ,"ਤੈਨੂੰ ਹੁਸਨ ਦਾ ਵਰ ਨਹੀਂ ਮਿਲਿਆ, ਪਰ ਤੇਰੇ ਅੰਦਰ ਪਿਆਰ ਦਾ ਅਨੰਤ ਸੋਮਾ ਹੈ, ਮੇਰੀ ਮਾਂ ਵੀ ਅਜਿਹੀ ਸੀ।ਮਨ ਦੇ ਹੁਸਨ ਵਾਲੀ.. ਤੂੰ ਵੀ.... ਅੱਜ ਤੋਂ ਤੇਰਾ ਨਾਂ ਹਿਰਣ ਮਈ ਹੋਇਆ। ਤੈਨੂੰ ਮੈਂ ਮਨਜ਼ੂਰ ਹਾਂ ?"
ਏਸ ਵਿਆਹ ਦੀ ਰਹੁ ਰੀਤ ਵੀ ਕੋਈ ਨਹੀਂ ਜਾਣਦਾ। ਪਰ ਇਹ ਹਿਰਣ ਮਈ ਸ਼ਰਤ ਦੇ ਆਖਰੀ ਸਾਹਾਂ ਤੱਕ ਉਹਦੇ ਨਾਲ ਰਹੀ ਸੀ। ਆਖੀਰ ਸ਼ਰਤ ਦੀ ਵਸੀਹਤ ਹੈ,"ਜਦੋਂ ਤੱਕ ਮੇਰੀ ਪੱਤਨੀ ਹਿਰਣ ਮਈ ਜੀਉਂਦੀ ਰਹੇਗੀ, ਮੇਰਾ ਘਰ ਬਾਰ ਉਹਦਾ ਹੈ। ਉਹਦੇ ਬਾਅਦ ਮਕਾਨ ਦੇ ਵਾਰਿਸ ਮੇਰੇ ਭਰਾ ਦੇ ਪੁੱਤਰ ਹੋਣਗੇ।"
Comments
Post a Comment