Posts

Showing posts from August, 2020

ACTIVAA ACITVAA

Image
  ਪੰਜਾਬੀ ਅਨੁਵਾਦ : ਅੱਜ ਤੁਹਾਨੂੰ ਮੈਂ ਇਕ ਬੜੀ ਮਜੇਦਾਰ ਕਹਾਣੀ ਦੱਸਣ ਲੱਗਾ | ਇਕ ਦਿਨ ਮੈਂ ਆਪਣੇ ਕਾਲਜ ਆਪਣੀ ਐਕਟਿਵਾ ਤੇ ਗਿਆ | ਮੈਂ ਆਪਣੀ ਐਕਟਿਵਾ ਪਰਿੰਗ ਦੇ ਵਿਚ ਖੜੀ ਕਰਕੇ ਆਪਣੇ ਡਿਪਾਰਟਮੈਂਟ ਦੇ ਵਿਚ ਚਲਾ ਗਿਆ | ਡਿਪਾਰਟਮੈਂਟ ਦੇ ਵਿਚ ਮੈਂ ਆਪਣਾ ਕੰਮ ਕਰ ਰਿਹਾ ਸੀ ਕਿ ਮੇਰਾ ਦੋਸਤ ਜਿਸਦਾ ਨਾਮ ਹੈਰੀ ਸੀ ਮੈਨੂੰ ਕਹਿਦਾ ਕਿ ਮੈਨੂੰ ਆਪਣੀ ਐਕਟਿਵਾ ਦਈ ਮੈਂ ਮਾਰਕੀਟ ਜਾ ਕੇ ਆਉਣਾ | ਮੈਂ ਬਿਨਾ ਕੁਝ ਕਹੇ ਉਸਨੂੰ ਆਪਣੀ ਐਕਟਿਵਾ ਦੀ ਚਾਬੀ ਦੇ ਦਿੱਤੀ | ਹੈਰੀ ਵੀ ਬਿਨਾ ਕੁਝ ਕਹੇ ਚਾਬੀ ਲੈਕੇ ਚਲਾ ਗਿਆ ਤੇ ਮੈਨੂੰ ਲਗਾ ਕਿ ਉਸਨੂੰ ਮੇਰੀ ਐਕਟਿਵਾ ਬਾਰੇ ਪਤਾ ਹੋਣਾ ਇਸਲਈ ਮੈਂ ਚੁੱਪ ਰਿਹਾ | ਦਫਤਰ ਚ ਕੰਮ ਕਰਦੇ ਕਰਦੇ ਸਮੇ  ਦਾ ਪਤਾ ਨਹੀਂ ਲਗਾ ਕੇ ਕਦੋ ਛੁੱਟੀ ਦਾ ਸਮਾਂ ਹੋ ਗਿਆ |  ਹੈਰੀ ਨੇ ਮੈਨੂੰ ਐਕਟਿਵਾ ਦੀ ਚਾਬੀ ਫੜਾਈ ਤੇ ਕਹਿਣ ਲੱਗਾ ਕਿ ਹੁਣ ਐਕਟਿਵਾ ਪਰਿੰਗ ਦੇ ਵਿਚ ਨਹੀਂ ਖੜੀ ਬਲਕਿ ਆਪਣੇ ਡਿਪਾਰਟਮੈਂਟ ਦੇ ਨਾਲ ਲਗਦੇ ਗ੍ਰਾਉੰਡ ਦੇ ਵਿਚ ਖੜੀ ਹੈ | ਮੈਂ ਉਸਦੀ ਗੱਲ ਗੌਰ ਨਾਲ ਨਹੀਂ ਸੁਣੀ ਤੇ ਕਹਿ ਦਿਤਾ ਟੀਕ ਹੈ ਤੇ ਉਹ ਕਹਿ ਕੇ ਚਲਾ ਗਿਆ | ਦਫਤਰ ਦੇ ਵਿਚ ਕੰਮ ਹੋਣ ਕਰਕੇ ਮੈਨੂੰ ਘਰ ਜਾਣ ਨੂੰ ਥੋੜਾ ਸਮਾਂ ਲਗ ਗਿਆ ਤੇ ਮੈਂ ਦਫਤਰ ਬੰਦ ਕਰਾ ਕੇ ਜਦੋ ਗ੍ਰਾਉੰਡ ਚ ਆਇਆ ਤਾ ਦੇਖਿਆ ਓਥੇ ਮੇਰੀ ਐਕਟਿਵਾ ਨਹੀਂ ਸੀ | ਓਥੇ ਤਾ...

Wise Talk

Image
ਇਕ ਦਿਨ ਮੈਨੂੰ ਮੇਰੇ ਦੋਸਤ ਦਾ ਫੋਨ ਆਇਆ ਕਿ ਅੱਜ ਗਿਆਰਾਂ ਕੁ ਵਜੇ ਆਪਣੀ ਸੋਸਾਇਟੀ ਦੀ ਮੀਟਿੰਗ ਹੈ | ਮੈਂ ਉਸਨੂੰ ਪੁੱਛਿਆ ਕਿ ਮੀਟਿੰਗ ਕਿਸ ਸਿਲਸਿਲੇ ਦੇ ਵਿਚ ਹੈ ਤਾਂ ਉਸਨੇ ਮੈਨੂੰ ਦੱਸਿਆ ਕਿ ਜੋ ਸੋਸਾਇਟੀ ਦੀ ਸੰਸਥਾ ਦੇ ਪੁਰਾਣੇ ਮੇਮ੍ਬਰਸ ਹਨ ਤੇ ਜੋ ਇਸ ਸੰਸਥਾ ਨੂੰ ਚਲਾ ਰਹੇ ਹਨ ਉਹ ਮੇਮ੍ਬਰਸ ਇਸ ਸੋਸਾਇਟੀ ਨੂੰ ਆਪਣਾ ਹਿਸਾਬ ਕਿਤਾਬ ਨਹੀਂ ਦਸ ਰਹੇ ਤੇ ਜੋ ਉਹ ਪੈਸੇ ਆਪਣੀ ਸੋਸਾਇਟੀ ਜੋ ਇਕੱਠੇ ਕਰਦੇ ਹਨ ਉਹ ਪੈਸੇ ਕਿਥੇ ਕਿਥੇ ਖਰਚਦੇ ਹਨ ਇਹਦੇ ਵਾਰੇ ਵੀ ਨਹੀਂ ਦਸ ਰਹੇ |  ਜਦ ਕਿ ਓਹਨਾ ਨੂੰ ਸਾਰਾ ਹਿਸਾਬ ਕਿਤਾਬ ਦੱਸਣਾ ਚਾਹੀਦਾ ਜਾ ਕਿਸੇ ਨੋਟਿਸ ਬੋਰਡ ਤੇ ਸਾਰਾ ਹਿਸਾਬ ਕਿਤਾਬ ਲਿਖ ਕ ਲਗਾ ਦੇਣਾ ਚਾਹੀਦਾ ਹੈ ਤਾ ਕੇ ਸਾਰੇ ਸੋਸਾਇਟੀ ਦੇ ਲੋਕਾਂ ਨੂੰ ਸਾਰਾ ਹਿਸਾਬ ਕਿਤਾਬ ਪਤਾ ਚਲ ਸਕੇ | ਇਹ ਗੱਲ ਸੁਣਕੇ ਮੈਂ ਹਾਂ ਕਰ ਦਿਤੀ ਕਿ ਮੈਂ ਵੀ ਤੇਰੇ ਨਾਲ ਚਲਾ ਗਾ | ਅਸੀਂ ਦੋਵੇਂ ਸਮੇ ਤੇ ਪੁੱਜ ਗਏ | ਮੀਟਿੰਗ ਲਈ ਹੋਰ ਵੀ ਸੋਸਾਇਟੀ ਦੇ ਕਈ ਲੋਕ ਆ ਗਏ ਪਰ ਜੋ ਸੋਸਾਇਟੀ ਦੇ ਮੇਮ੍ਬਰਸ ਸਨ ਉਹ ਆਪ ਹਾਲੇ ਤਕ ਨਹੀਂ ਆਏ ਸਨ | ਚਲੋ ਉਡੀਕ ਦੀਆਂ ਘੜੀਆਂ ਖਤਮ ਹੋਈਆਂ ਮੇਮ੍ਬਰਸ ਵੀ ਮੀਟਿੰਗ ਦੇ ਵਿਚ ਪੁੱਜ ਗਏ  | ਮੀਟਿੰਗ ਸ਼ੁਰੂ ਹੋਈ ਤਾ ਸੋਸਾਇਟੀ ਦੇ ਕੁਛ ਲੋਕ ਕਹਿਣ ਲਗੇ ਕਿ ਅਸੀ ਸੋਸਾਇਟੀ ਦੇ ਮੇਮ੍ਬਰਸ ਬਦਲਣੇ ਨੇ ਤੇ ਸਾਰੇ ਮੇਮ੍ਬਰਸ ਸ਼ੁਰੂ ਤੋਂ ਚੁਣੇ ਜਾਣ ਗਏ | ਇਹ ਸੁਣ ਕੇ ਪੁਰਾਣੇ ਮੇਮ੍ਬਰਸ ਰੌਲਾ ਪੌਣ ਲੱਗ...

A RAT

Image
  ਇਕ ਦਿਨ ਰਾਤ ਨੂੰ ਜਦੋ ਘਰ ਦੇ ਸਾਰੇ ਜੀ ਸੌਂ ਗਏ ਤਾ ਅੱਧੀ ਰਾਤ ਨੂੰ ਮੈਨੂੰ ਰਸੋਈ ਵਿੱਚੋ ਇਕ ਆਵਾਜ਼ ਸੁਣਾਈ ਦਿਤੀ | ਆਵਾਜ  ਆਇਆ ਕਰੇ ਫਿਰ ਥੋੜੀ ਦੇਰ ਬਾਅਦ ਰੁਕ ਜਾਇਆ ਕਰੇ | ਇਸ ਤਰਾਂ ਕਰਦੇ ਕਰਦੇ ਸਾਰੀ ਰਾਤ ਨਿਕਲ ਗਈ | ਸਵੇਰੇ ਉੱਠਕੇ ਮੈਂ ਰਸੋਈ  ਵਿਚ ਦੇਖਿਆ ਮੈਨੂੰ ਕੁਛ ਵੀ ਦਿਖਾਈ ਨਹੀਂ ਦਿਤਾ | ਪਰ ਜਦੋ ਮੈਂ ਬਾਹਰ ਕੁਰਸੀ ਤੇ ਬੈਠਾ ਚਾਹ ਪੀ ਰਿਹਾ ਸੀ ਤਾ ਮੈਨੂੰ ਇਕ ਚੀਜ ਆਪਣੇ ਪੈਰ ਦੇ ਕੋਲ ਦੀ ਭੱਜਦੀ ਨਜਰ ਆਈ ਤੇ ਭੱਜਦੇ ਭੱਜਦੇ ਮੈਨੂੰ ਉਸਦੀ ਪੂਛ ਦਿਸ ਗਈ | ਪਹਿਲਾ ਤਾ ਮੈਂ ਡਰ ਗਿਆ ਤੇ ਸੋਚਣ ਲਗਾ ਕੇ ਘਰ ਵਿਚ ਸੱਪ ਵੜ ਗਿਆ  | ਮੈਂ ਘਰਵਾਲੀ ਨੂੰ ਦਸਿਆ ਤਾ ਉਹ ਵੀ ਡਰ ਗਈ ਤੇ ਭੱਜ ਕੇ ਘਰ ਤੋਂ ਬਾਹਰ ਚਲੀ ਗਈ | ਮੈਂ ਆਪਣੇ  ਦੋਸਤ ਨੂੰ ਫੋਨ ਕੀਤਾ ਤਾ ਉਹ ਵੀ ਸਾਡੇ ਘਰ ਆ ਗਿਆ| ਅਸੀਂ ਦੋਵੇਂ ਨੇ ਘਰ ਨੂੰ ਚੰਗੀ ਤਰਾਂ ਦੇਖਿਆ ਪਰ ਉਹ ਚੀਜ  ਸਾਨੂੰ ਦਿਖਾਈ ਨਹੀਂ ਦਿਤੀ | ਫਿਰ ਅਚਾਨਕ ਸਾਨੂੰ ਰਸੋਈ ਵਿੱਚੋ ਭਾਂਡੇ ਖੜਕਣ ਦੀ ਅਵਾਜ ਆਈ , ਅਸੀਂ ਤੁਰੰਤ ਰਸੋਈ ਵਿਚ ਗਏ ਤਾ ਸਾਨੂੰ ਇਕ ਬਹੁਤ ਵੱਡਾ ਚੂਹਾ ਦਿਖਾਈ ਦਿੱਤਾ | ਜੋ ਬਹੁਤ ਮੋਟਾ ਸੀ ਤੇ ਉਸਦੀ ਬਹੁਤ ਬੜੀ ਪੂਛ ਸੀ | ਚੂਹੇ ਨੂੰ ਦੇਖ ਕੇ ਮੈਨੂੰ ਥੋੜਾ ਜਹਾ ਸੁੱਖ ਦਾ ਸਾਹ ਆਇਆ ਕਿਉਂਕਿ ਇਹ ਇਕ ਚੂਹਾ ਸੀ ਕੋਈ ਸੱਪ ਨਹੀਂ ਸੀ | ਫਿਰ ਮੈਂ ਆਪਣੇ ਦੋਸਤ ਨੂੰ ...