ਸੱਚ ਦੀ ਕਹਾਣੀ
“ਜਦੋਂ ‘ਸੱਚ’ ਪਹਿਲੀ ਵਾਰ ਧਰਤੀ 'ਤੇ ਆਇਆ ਤਾਂ ਉਹ ਨੰਗਾ ਸੀ। ਨੰਗਾ ਸੱਚ ਇੱਕ ਪਿੰਡ ਵਿਚ ਪਹੁੰਚਿਆ ਤਾਂ ਪਿੰਡ ਦੇ ਲੋਕਾਂ ਨੇ, ਸੱਚ ਨੂੰ ਨੰਗਾ ਵੇਖ ਕੇ ਬਹੁਤ ਬੁਰਾ ਭਲਾ ਕਿਹਾ ਤੇ ਉਸ ਨੂੰ ਮਾਰ ਕੁੱਟ ਕੇ ਪਿੰਡ 'ਚੋਂ ਬਾਹਰ ਕੱਢ ਦਿੱਤਾ। ਪਿੰਡੋਂ ਬਾਹਰ ਇੱਕ ‘ਕਹਾਣੀ’ ਰਹਿੰਦੀ ਸੀ। ਉਸ ਨੇ ਨੰਗੇ ਸੱਚ ਨੂੰ ਪਨਾਹ ਦਿੱਤੀ। ਘਰ ਲਿਜਾ ਕੇ ਮੱਲ੍ਹਮ ਪੱਟੀ ਕੀਤੀ ਤੇ ਆਪਣੇ ਕੱਪੜੇ ਉਸ ਨੂੰ ਪਾਉਣ ਲਈ ਦਿੱਤੇ। ਠੀਕ ਹੋਣ ਤੋਂ ਬਾਅਦ ‘ਸੱਚ’ ਦੁਬਾਰਾ ਉਸੇ ਪਿੰਡ 'ਕਹਾਣੀ' ਦੇ ਕੱਪੜੇ ਪਾ ਕੇ ਗਿਆ। ਲੋਕਾਂ ਨੇ ਕਹਾਣੀ ਵਿਚ ਲੁਕੇ ਸੱਚ ਨੂੰ ਬਹੁਤ ਸਲਾਹਿਆ ਤੇ ਉਸ ਨੂੰ ਆਪਣੇ ਦਿਲਾਂ ਵਿਚ ਖ਼ੁਸ਼ੀ-ਖ਼ੁਸ਼ੀ ਰਹਿਣ ਦੀ ਜਗ੍ਹਾ ਦੇ ਦਿੱਤੀ।”
Comments
Post a Comment