Posts

Showing posts from February, 2024

ਇਕ ਕਹਾਣੀ ਸ਼ਰਤ ਚੰਦ੍ਰ ਦੀ

ਇਕ ਦਿਨ ਹਮੇਸ਼ਾ ਵਾਂਗ ਸ਼ਰਤ ਰਾਤ ਨੂੰ ਮੁੜਿਆ ਤੇ ਘਰ ਦਾ ਭੀੜਿਆ ਬੂਹਾ ਖੋਲ੍ਹਣ ਲੱਗਿਆਂ ਤਾ ਕੀ ਦੇਖਦਾ ਹੈ ਕਿ ਬੂਹਾ ਅੰਦਰੋਂ ਬੰਦ ਹੈ। ਹੈਰਾਨੀ ਹੋਈ ਕਿ ਅੰਦਰ ਕੌਣ ਹੋ ਸਕਦਾ ਹੈ ? ਹੋਰ ਜ਼ੋਰ ਦੀ ਬੂਹੇ ਨੂੰ ਧੱਕਿਆ, ਪਰ ਬੂਹਾ ਸੱਚੀ ਮੁਚੀ ਬੰਦ ਸੀ। ਉੱਚੀ ਉੱਚੀ ਆਵਾਜ਼ਾਂ ਦਿੱਤੀਆਂ "ਅੰਦਰ ਕੋਣ ਏ ?'' ਚਿਰ ਪਿੱਛੋਂ ਬੂਹਾ ਖੁੱਲ੍ਹਿਆ। ਹੈਰਾਨ ਹੋਏ ਸ਼ਰਤ ਨੇ ਵੇਖਿਆ ਕਿ ਹਨੇਰੀ ਵਿਚ ਰੁੱਖ ਦੇ ਪੱਤੇ ਵਾਂਗ ਕੰਬਦੀ, ਹੇਠਲੀ ਮੰਜ਼ਲ ਤੇ ਰਹਿਣ ਵਾਲੇ ਯੋਗੇਸ਼ਰ ਮਿਸਤਰੀ ਦੀ ਲੜਕੀ ਸਾਹਮਣੇ ਖਲੋਤੀ ਹੈ। ਉਹਦੀਆਂ ਅੱਖਾਂ ਵਿੱਚ ਟਪ ਟਪ ਹੰਝੂ ਵਗਦੇ ਪਏ ਹਨ ਤੇ ਉਹ ਨੀਵੀਂ ਨਜ਼ਰ ਪਾਈ ਖਲੋਤੀ ਦੀ ਖਲੋਤੀ ਰਹੀ। ਜੁਗਾਂ ਵਰਗੇ ਪਲਾ ਪਿਛੇ ਸ਼ਰਤ ਨੇ ਪੁੱਛਿਆ ਕੀ ਗੱਲ ਏ ਸ਼ਾਂਤੀ ? ਤੂੰ ਏਥੇ ਕੀ ਕਰਨੀ ਪਈ ਏਂ ? ਕਈ ਵਾਰ ਹੌਂਸਲਾ ਦੇਣ ਪਿੱਛੋਂ, ਸ਼ਰਤ ਨੇ ਸੁਣਿਆ ਕਿ ਉਹ ਆਖ ਰਹੀ ਸੀ "ਬਾਬਾ ਕੁਝ ਪੈਸੇ ਲੈ ਕੇ ਸਰਾਬੀ ਤੇ ਬਦਮਾਸ਼ ਬੁੱਢੇ ਘੋਸ਼ਾਲ ਨਾਲ ਮੇਰਾ ਵਿਆਹ ਕਰਨ ਲੱਗਾ ਏ। ਅੱਜ ਉਹ ਆਇਆ ਸੀ। ਬੜੀ ਸ਼ਰਾਬ ਪੀਤੀ ਹੋਈ, ਮੈਨੂੰ ਹੱਥ ਪਾਣ ਲੱਗਾ ਸੀ। ਏਸੇ ਲਈ ਡਰਦੀ ਉਹਦੇ ਤੋਂ ਬਚਣ ਲਈ ਏਥੇ ਆ ਕੇ ਲੁਕ ਗਈ ਤੇ ਇਹ ਕਹਿੰਦਿਆਂ ਸ਼ਾਂਤੀ ਸ਼ਰਤ ਦੇ ਪੈਰਾਂ ਉੱਤੇ ਡਿੱਗ ਕੇ ਰੋ ਪਈ । ਕਹਿਣ ਲਗੀ "ਮੈਨੂੰ ਬਚਾ ਲਵੋੰ..'' ਸਰਤ ਨੇ ਹੌਸਲਾ ਦਿੱਤਾ 'ਤੂੰ ਡਰ ਨਾ, ਰਾਤੀ ਏਥੇ ਸੌਂ ਜਾ। ਮੈਂ ਕਿਤੇ ਹੋਰ ਚਲਾ ਜਾਵਾਂਗਾ, ਸਵੇਰੇ ਕੁਝ ਸੋਚਾਗ...

ਮਹਿਕ

ਕਦੀ ਮਹਿਕ ਨਾ ਮੁਕਦੀ ਫੁੱਲਾ ਵਿਚੋ ਫੁੱਲ ਸੁੱਕਦੇ ਸੁੱਕਦੇ ਸੁੱਕ ਜਾਦੇ, ਕੋਈ ਕਦਰ ਨਾ ਜਾਣੇ ਪਿਆਰ ਦੀ ਦਿਲ ਟੁੱਟਦੇ ਟੁੱਟਦੇ ਟੁੱਟ ਜਾਦੇ, ਕੋਈ ਮੁੱਲ ਨਹੀ ਜੱਗ ਤੇ ਰਿਸ਼ਤਿਆ ਦਾ ਇਹ ਛੁੱਟਦੇ ਛੁੱਟਦੇ ਛੁੱਟ ਜਾਦੇ, ਕਦੀ ਪਿਆਰ ਨਹੀ ਮੁੱਕਦਾ ਦਿਲਾ ਵਿਚੋ ਸਾਹ ਮੁੱਕਦੇ ਮੁੱਕਦੇ ਮੁੱਕ ਜਾਦੇ।

ਫਰਿਆਦ

ਜੋ ਮੰਗਾ ਤਾਂ , ਉਹ ਦੁਆ ਏ ਤੂ.. ਜੋ ਕਰਾ ਰੱਬ ਅੱਗੇ , ਉਹ ਫਰਿਆਦ ਏ ਤੂ.. ਜੋ ਆਵੇ ਹਰ ਵੇਲੇ , ਉਹ ਯਾਦ ਏ ਤੂੰ.. ਜੋ ਕਹਾ ਤਾਂ , ਉਹ ਅਲਫਾਜ਼ ਏ ਤੂ.. ਜੋ ਪੜਹਾ ਨਿੱਤ ਮੈ , ਉਹ ਨਮਾਜ ਏ ਤੂ.. ਜੋ ਆਵੇ ਰੋਜ ਮੈਨੂੰ , ਉਹ ਸੋਹਣਾ ਖੁਆਬ ਏ ਤੂ.. ਤੇਰੇ ਤੇ ਜੋ ਮੈੰ ਲਿਖਦਾ ਰਹਿੰਦਾ , ਉਹ ਅਣਮੁੱਲੀ ਕਿਤਾਬ ਏ ਤੂ..

ਪਾਣੀ

  "ਪਾਣੀ ਵਰਗੀ ਜਿੰਦਗੀ ਰੱਖਣਾ,   ਪਾਣੀ ਜਿਹਾ ਸੁਭਾਅ,   ਡਿੱਗ ਪਏ ਤਾਂ ਝਰਨਾ ਬਣਦਾ,   ਤੁਰ ਪਏ ਤਾਂ ਦਰਿਆ।"